ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਐਸਐਸਟੀ ਟੀਮਾਂ ਤਾਇਨਾਤ : DC
ਨਿਰਪੱਖ ਚੋਣਾਂ ਲਈ ਤਿਆਰੀਆਂ ਮੁਕੰਮਲ—
1 ਜੂਨ ਨੂੰ ਹੋਣਗੀਆਂ ਚੋਣਾਂ
ਫਾਜ਼ਿਲਕਾ ,7 ਮਈ 2024 :
ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜਦਗੀਆਂ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਫਿਰੋਜਪੁਰ ਦਾ ਹਿੱਸਾ ਹਨ। ਲੋਕ ਸਭਾ ਹਲਕਾ ਫਿਰੋਜਪੁਰ ਲਈ ਰਿਟਰਨਿੰਗ ਅਫ਼ਸਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਹਨ। ਇਸ ਲਈ ਨਾਮਜਦਗੀ ਪਰਚੇ ਉਨ੍ਹਾਂ ਦੇ ਦਫ਼ਤਰ ਵਿਖੇ ਭਰੇ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਨਾਮਜਦਗੀਆਂ 14 ਮਈ 2024 ਤੱਕ ਭਰੀਆਂ ਜਾ ਸਕਦੀਆਂ ਹਨ। ਨਾਮਜ਼ਦਗੀਆਂ ਦੀ ਪੜਤਾਲ 15 ਮਈ 2024 ਨੂੰ ਹੋਵੇਗੀ ਤੇ ਨਾਮਜ਼ਦਗੀਆਂ ਵਾਪਿਸ ਲੈਣ ਲਈ ਆਖਰੀ ਮਿਤੀ 17 ਮਈ 2024 ਹੈ। ਪੰਜਾਬ ਵਿਚ ਮਤਦਾਨ 1 ਜੂਨ 2024 ਨੂੰ ਹੈ ਅਤੇ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ 12 ਉਡਣ ਦਸਤੇ ਚੋਣ ਜਾਬਤਾ ਲਾਗੂ ਹੋਣ ਵਾਲੇ ਦਿਨ ਤੋਂ ਕਾਰਜਸ਼ੀਲ ਸਨ ਅਤੇ ਅੱਜ ਤੋਂ 12 ਐਸਐਸਟੀ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਹਰੇਕ ਵਿਧਾਨ ਸਭਾ ਹਲਕੇ ਵਿਚ ਤਿੰਨ ਐਸਐਸਟੀ ਤਾਇਨਾਤ ਕੀਤੀਆਂ ਗਈਆਂ ਹਨ।
ਹੁਣ ਤੱਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੋਈਆਂ ਗਤੀਵਿਧੀਆਂ ਦਾ ਜਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਟਰਸਟੇਟ ਕੋਆਰਡੀਨੇਸ਼ਨ ਬੈਠਕ ਰਾਜਸਥਾਨ ਨਾਲ ਕੀਤੀ ਗਈ ਹੈ।ਰਾਜਸਥਾਨ ਨਾਲ ਲੱਗਦੀ ਸਰਹੱਦ ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਸਵੀਪ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਜ਼ੋ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਦੇ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਡਾ. ਸੇਨੂ ਦੁੱਗਲ ਨੇ ਅੱਗੇ ਦੱਸਿਆ ਕਿ ਜਿ਼ਲ੍ਹਾ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸਦਾ ਨੰਬਰ 1950 ਹੈ ਅਤੇ ਚੋਣਾਂ ਸਬੰਧੀ ਕਿਸੇ ਵੀ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇੱਥੋਂ ਹੁਣ ਤੱਕ 350 ਲੋਕਾਂ ਨੇ ਜਾਣਕਾਰੀ ਲਈ ਹੈ।
ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਯਕੀਨ ਦੁਆਂਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹਾ ਪ੍ਰਸ਼ਾਸਨ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਪੂਰੀ ਤਰਾਂ ਤਿਆਰ ਹੈ ਅਤੇ ਲੋਕ ਵੱਧ ਚੜ੍ਹ ਕੇ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਦੇ ਮਤਦਾਨ ਕਰਨ।
t'NoK d/ t/ot/
AC No.
|
AC Name
|
NO OF PS
|
Male Electors
|
Female Electors
|
TG Electors
|
TOTAL
|
|
79
|
Jalalabad
|
251
|
111169
|
102479
|
4
|
213652
|
|
80
|
Fazilka
|
212
|
94323
|
86372
|
8
|
180703
|
|
81
|
Abohar
|
177
|
97089
|
85468
|
6
|
182563
|
|
82
|
Balluana
|
189
|
99580
|
86390
|
0
|
185970
|
|
Total
|
829
|
402161
|
360709
|
18
|
762888
|
|
J/nkoUia d/ t/ot/
AC No
|
AC Name
|
Name of the post notified as ARO
|
Name of ARO
|
Designation of ARO
|
Mobile No.
|
79
|
Jalalabad
|
Sub Divisional Magistrate, Jalalabad
|
Sh.Balkaran Singh
|
SDM, jalalabad
|
94171-14842
|
80
|
Fazilka
|
Sub Divisional Magistrate, Fazilka
|
Sh. Vipan Bhandari
|
SDM Fazilka
|
9872911155
|
81
|
Abohar
|
Sub Divisional Magistrate, Abohar
|
Sh. Pankaj Kumar
|
SDM Abohar
|
9463358241
|
82
|
Balluana (SC)
|
Additional Deputy Commissioner (Rural Development), Fazilka
|
Sh Amrinder Singh Malhi
|
ADC (D), Fazilka
|
9779746223
|